Punjabi arif

Ayah by Ayah

Tags

Download Links

Punjabi arif translation for Surah Al-Hashr — Ayah 21

59:21
لَوۡ أَنزَلۡنَا هَٰذَا ٱلۡقُرۡءَانَ عَلَىٰ جَبَلٖ لَّرَأَيۡتَهُۥ خَٰشِعٗا مُّتَصَدِّعٗا مِّنۡ خَشۡيَةِ ٱللَّهِۚ وَتِلۡكَ ٱلۡأَمۡثَٰلُ نَضۡرِبُهَا لِلنَّاسِ لَعَلَّهُمۡ يَتَفَكَّرُونَ ٢١
ਜੇ ਅਸੀਂ (ਅੱਲਾਹ) ਇਸ .ਕੁਰਆਨ ਨੂੰ ਕਿਸੇ ਪਹਾੜ ਉੱਤੇ ਨਾਜ਼ਿਲ ਕਰ ਦਿੰਦੇ ਤਾਂ (ਹੇ ਲੋਕੋ!) ਤੁਸੀਂ ਵੇਖਦੇ ਕਿ ਉਹ ਪਹਾੜ ਰੱਬ ਦੇ ਡਰ ਨਾਲ ਦੱਬ ਜਾਂਦਾ ਅਤੇ ਪਾਟ ਜਾਂਦਾ ।2ਅਸੀਂ ਇਹ ਮਿਸਾਲਾਂ ਲੋਕਾਂ ਅੱਗੇ ਇਸ ਲਈ ਬਿਆਨ ਕਰਦੇ ਹਾਂ ਤਾਂ ਜੋ ਲੋਕੀ ਉਹਨਾਂ ਉੱਤੇ ਸੋਚ ਵਿਚਾਰ ਕਰਨ।
Footnotes
  • [1] ਇਸ ਤੋਂ ਪਤਾ ਲੱਗਦਾ ਹੈ ਕਿ ਪੇੜ-ਪੌਦੇ ਵੀ ਕੁੱਝ ਹੱਦ ਤਕ ਸੁਰਤ ਰੱਖਦੇ ਹਨ। ਇਸ ਦੀ ਪੁਸ਼ਟੀ ਹਦੀਸ ਤੋਂ ਵੀ ਹੁੰਦੀ ਹੈ ਜਿਸ ਵਿਚ ਇਕ ਰੁੱਖ ਦੇ ਹੋਣ ਦੀ ਚਰਚਾ ਕੀਤੀ ਗਈ ਹੈ ਭਾਵੇਂ ਕਿ ਇਹ ਨਬੀ (ਸ:) ਦਾ ਮੂਅਜਜ਼ਾ ਹੈ ਪਰ ਫੇਰ ਵੀ ਇਸ ਤੋਂ ਰੁੱਖ ਦੇ ਸੁਰਤ ਵਿਚ ਹੋਣ ਦਾ ਪਤਾ ਚਲਦਾ ਹੈ। ਹਦੀਸ ਵਿਚ ਹੈ ਕਿ ਅੱਲਾਹ ਦੇ ਰਸੂਲ (ਸ:) ਜੁਮੇ ਵਾਲੇ ਦਿਨ ਇਕ ਰੁੱਖ ਜਾਂ ਇਕ ਟਾਹਣੀ ਨਾਲ ਢਾਹਸਣਾ ਲਾ ਕੇ ਖੜ੍ਹਿਆ ਕਰਦੇ ਸੀ। ਅਨਸਾਰ ਦੀ ਇਕ ਔਰਤ ਜਾਂ ਮਰਦ ਨੇ ਬੇਨਤੀ ਕੀਤੀ, ਹੇ ਅੱਲਾਹ ਦੇ ਰਸੂਲ! ਅਸੀਂ ਤੁਹਾਡੇ ਲਈ ਇਕ ਮਿੰਬਰ ਨਾ ਬਣਵਾ ਦਈਏ? ਆਪ (ਸ:) ਨੇ ਫ਼ਰਮਾਇਆ, ਚੰਗਾ ਤੁਹਾਡੀ ਇੱਛਾ, ਫੇਰ ਉਹਨਾਂ ਨੇ ਮਿੰਬਰ ਬਣਵਾ ਦਿੱਤਾ। ਜਦੋਂ ਜੁਮੇ ਦਾ ਦਿਨ ਆਇਆ ਤਾਂ ਆਪ ਮਿੰਬਰ ’ਤੇ ਪਧਾਰੇ, ਰੁੱਖ ਦੀ ਟਾਹਣੀ ਇਕ ਬਾਲਕ ਵਾਂਗ ਰੋਣ ਲੱਗ ਪਈ, ਆਪ (ਸ:) ਮਿੰਬਰ ਤੋਂ ਹੇਠ ਉੱਤਰ ਰੁੱਖ ਨੂੰ ਛਾਤੀ ਨਾਲ ਲਾਇਆ, ਇਸ ’ਤੇ ਉਹ ਰੁੱਖ ਇੰਜ ਰੋਣ ਲੱਗਿਆ ਜਿਵੇਂ ਕਿਸੇ ਨੂੰ ਤਸੱਲੀ ਦਿੱਤੀ ਜਾਂਦੀ ਹੈ। ਆਪ (ਸ:) ਨੇ ਫ਼ਰਮਾਇਆ, ਇਹ ਰੁੱਖ ਇਸ ਲਈ ਰੋਂਦਾ ਹੈ ਕਿ ਪਹਿਲਾਂ ਇਹ ਅੱਲਾਹ ਦਾ ਨਾਂ ਸੁਣਦਾ ਸੀ। (ਸਹੀ ਬੁਖ਼ਾਰੀ, ਹਦੀਸ:
  • [2] )