Punjabi arif

Ayah by Ayah

Tags

Download Links

Punjabi arif translation for Surah At-Talaq — Ayah 2

65:2
فَإِذَا بَلَغۡنَ أَجَلَهُنَّ فَأَمۡسِكُوهُنَّ بِمَعۡرُوفٍ أَوۡ فَارِقُوهُنَّ بِمَعۡرُوفٖ وَأَشۡهِدُواْ ذَوَيۡ عَدۡلٖ مِّنكُمۡ وَأَقِيمُواْ ٱلشَّهَٰدَةَ لِلَّهِۚ ذَٰلِكُمۡ يُوعَظُ بِهِۦ مَن كَانَ يُؤۡمِنُ بِٱللَّهِ وَٱلۡيَوۡمِ ٱلۡأٓخِرِۚ وَمَن يَتَّقِ ٱللَّهَ يَجۡعَل لَّهُۥ مَخۡرَجٗا ٢
ਫੇਰ ਜਦੋਂ ਉਹ ਆਪਣੀ ਇੱਦਤ (ਦੀ ਸਮਾਪਤੀ) ਨੂੰ ਪੁੱਜ ਜਾਣ ਤਾਂ ਉਹਨਾਂ ਨੂੰ ਜਾਂ ਤਾਂ ਭਲੇ ਤਰੀਕੇ ਨਾਲ (ਆਪਣੇ ਨਿਕਾਹ ਵਿਚ) ਰੋਕ ਲਵੋ ਜਾਂ ਉਹਨਾਂ ਨੂੰ ਭਲੇ ਤਰੀਕੇ ਨਾਲ ਛੱਡ ਦਿਓ। ਜਦੋਂ ਤਲਾਕ ਦਿਓ ਤਾਂ ਤੁਸੀਂ ਆਪਣੇ ਵਿੱਚੋਂ ਦੋ ਵਿਅਕਤੀਆਂ ਨੂੰ ਗਵਾਹ ਬਣਾ ਲਓ, ਜਿਹੜੇ ਨਿਆਕਾਰ ਹੋਣ ਅਤੇ ਗਵਾਹੀ ਨੂੰ ਅੱਲਾਹ ਵਾਸਤੇ ਕਾਇਮ ਰੱਖਣ। ਇਹਨਾਂ ਹੁਕਮਾਂ ਦੀ ਨਸੀਹਤ ਉਸ ਨੂੰ ਕੀਤੀ ਜਾਂਦੀ ਹੈ ਜਿਹੜਾ ਕੋਈ ਅੱਲਾਹ ਤੇ ਅੰਤਿਮ ਦਿਹਾੜੇ (ਕਿਆਮਤ) ਉੱਤੇ ਈਮਾਨ ਰੱਖਦਾ ਹੈ ਅਤੇ ਜਿਹੜਾ ਵਿਅਕਤੀ ਅੱਲਾਹ ਤੋਂ ਡਰਦਾ ਹੋਵੇ ਤਾਂ ਉਹ (ਅੱਲਾਹ) ਉਸ ਲਈ ਔਕੜਾਂ ਵਿੱਚੋਂ ਨਿਕਲਣ ਦੀ ਰਾਹ ਕੱਢ ਦਿੰਦਾ ਹੈ।